jaito

ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਸਾਡਾ ਪ੍ਰੇਰਨਾ ਸ੍ਰੋਤ: ਰਾਜਿੰਦਰ ਭਦੌੜ

Share

ਫੋਟੋ ਕੈਪਸ਼ਨ: ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਰੋਹ ਵਿੱਚ ਇਕੱਤਰ ਹੋਏ ਤਰਕਸ਼ੀਲ ਸਨੇਹੀ।
ਬਰਸੀ ਤੇ ਮਸ਼ਵਰਾ ਕੇਂਦਰ ਬਰਗਾੜੀ ਵਿਖੇ ਹੋਇਆ ਸਮਾਰੋਹ

ਜੈਤੋ, 21 ਜਨਵਰੀ (ਹਰਮੇਲ ਪਰੀਤ) – ਸਾਰਾ ਜੀਵਨ ਵਿਗਿਆਨਕ ਚੇਤਨਾ ਦੇ ਲੇਖੇ ਲਾਉਣ ਵਾਲੇ ਤਰਕਸ਼ੀਲ ਲਹਿਰ ਦੇ ਮਰਹੂਮ ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਦੀਆਂ ਪੈੜਾਂ ਭਰਮ ਮੁਕਤ ਤੇ ਸਾਵੇਂ ਸੁਖਾਵੇਂ ਸਮਾਜ ਲਈ ਰਾਹ ਦਰਸਾਵਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਰਾਜਿੰਦਰ ਭਦੌੜ ਨੇ ਕ੍ਰਿਸ਼ਨ ਬਰਗਾੜੀ ਦੀ 21ਵੀ ਬਰਸੀ ਤੇ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਬਰਗਾੜੀ ਵਿਖੇ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੇ।ਉਨ੍ਹਾਂ ਆਖਿਆ ਕਿ ਕ੍ਰਿਸ਼ਨ ਦੀ ਮੌਤ ਤੋਂ ਪਹਿਲਾਂ ਆਪਣਾ ਸਰੀਰ ਖ਼ੋਜ ਕਾਰਜਾਂ ਲਈ ਕੀਤੀ ਵਸੀਅਤ ਪਿਰਤ ਬਣ ਗਈ ਹੈ।ਇਸ ਮੌਕੇ ਬੋਲਦਿਆਂ ਲੋਕ ਗਾਇਕ਼ ਜਗਸੀਰ ਜੀਦਾ ਨੇ ਆਖਿਆ ਕਿ ਚੇਤਨਾ ਦਾ ਚਾਨਣ ਵੰਡਣਾ ਕ੍ਰਿਸ਼ਨ ਬਰਗਾੜੀ ਦੀ ਵਿਰਾਸਤ ਹੈ। ਸਮਾਰੋਹ ਵਿੱਚ ਬੋਲਦਿਆਂ ਮਸ਼ਵਰਾ ਕੇਂਦਰ ਦੇ ਸੰਚਾਲਕ ਚੰਨਣ ਵਾਂਦਰ ਤੇ ਬਰਗਾੜੀ ਇਕਾਈ ਦੇ ਮੁਖੀ ਹਰਜਿੰਦਰ ਸਿੰਘ ਨੇ ਆਪਣੇ ਮਰਹੂਮ ਨਾਇਕ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੇ ਤੁਰਦੇ ਰਹਿਣ ਦਾ ਅਹਿਦ ਲਿਆ। ਆਗੂਆਂ ਨੇ ਦੱਸਿਆ ਕਿ ਬਰਗਾੜੀ ਯਾਦਗਾਰੀ ਸੂਬਾਈ ਸਮਾਰੋਹ 12 ਫ਼ਰਵਰੀ ਨੂੰ ਬਰਨਾਲਾ ਵਿਖੇ ਹੋਵੇਗਾ।ਸਮਾਰੋਹ ਨੂੰ ਕਲਮਕਾਰ ਕੁਲਦੀਪ ਮਾਣੂਕੇ ਤੇ ਜਸਕਰਨ ਲੰਡੇ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕ੍ਰਿਸ਼ਨ ਦਾ ਜੀਵਨ ਲੋਕਾਂ ਨੂੰ ਸਮਰਪਿਤ ਜ਼ਿੰਦਗੀ ਦੀ ਉੱਤਮ ਮਿਸਾਲ ਹੈ।ਮੰਚ ਸੰਚਾਲਨ ਰਾਮ ਸਵਰਨ ਲੱਖੇਵਾਲੀ ਨੇ ਕੀਤਾ।ਸਮਾਰੋਹ ਵਿੱਚ ਪਰਿਵਾਰ ਦੇ ਸਨੇਹੀਆਂ ਤੋਂ ਇਲਾਵਾ ਰਜਿੰਦਰ ਬਰਗਾੜੀ,ਅਮਨਦੀਪ ਪਾਲ,ਸਰੋਜ, ਪਰਮਜੀਤ, ਜਗਰੂਪ ਸਿੰਘ, ਸਰਬਜੀਤ ਕੌਰ, ਜਸਵਿੰਦਰ, ਰਾਜ ਮੱਲ੍ਹਾ ,ਇਕਬਾਲ ਮਾੜੀ, ਜਸਕਰਨ ਲੰਡੇ,ਚਮਕੌਰ ਸਿੰਘ, ਗੁਰਪ੍ਰੀਤ ਬਰਗਾੜੀ, ਦਰਸ਼ਨ ਸਾਹੋਕੇ,ਜਗਸੀਰ ਜੀਦਾ, ਲਖਵੀਰ ਨੰਬਰਦਾਰ ਤੇ ਬਿਕਰਮਜੀਤ ਬਠਿੰਡਾ ਆਦਿ ਤਰਕਸ਼ੀਲ ਕਾਰਕੁੰਨ ਵੀ ਮੌਜੂਦ ਸਨ।

Leave a Reply

Your email address will not be published. Required fields are marked *