jaito

ਗੋਬਿੰਦਗੜ੍ਹ ਦਬੜੀਖਾਨਾ ਸਕੂਲ ਵਿੱਚ ਸਪੋਰਟਕਿੰਗ ਕੰਪਨੀ ਵੱਲੋਂ ਕੜਾਕੇ ਦੀ ਠੰਡ ਵਿੱਚ ਵਿਦਿਆਰਥੀਆਂ ਨੂੰ ਗਰਮ ਕੱਪੜੇ ਕੀਤੇ ਗਏ ਭੇਂਟ

Share

ਜੈਤੋ 19 ਜਨਵਰੀ (ਅਸ਼ੋਕ ਧੀਰ): ਵੱਡੇ ਵੱਡੇ ਕਾਰੋਬਾਰੀ ਅਦਾਰੇ ਆਪਣੇ ਕੰਮ ਸਥਾਨ ਤੇ ਆਸ ਪਾਸ ਦੇ ਲੋਕਾਂ ਨੂੰ ਸਿਰਫ਼ ਰੋਜ਼ਗਾਰ ਹੀ ਨਹੀਂ ਦਿੰਦੇ ਸਗੋਂ ਇਰਦ ਗਿਰਦ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਲਈ ਵੀ ਆਪਣਾ ਭਰਵਾਂ ਤੇ ਨਿੱਗਰ ਯੋਗਦਾਨ ਪਾਉਂਦੇ ਰਹਿੰਦੇ ਹਨ। ਏਸੇ ਕੜੀ ਤਹਿਤ 

ਸਪੋਰਟਕਿੰਗ ਕੰਪਨੀ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨੀਸ਼ ਅਵਸਥੀ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀ ਮਤੀ ਅੰਜਲੀ ਅਵਸਥੀ ਦੁਆਰਾ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਫਤਿਹਗੜ੍ਹ ਦਬੜੀਖ਼ਾਨਾ ਦੇ ਸਮੂਹ ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡੇ ਗਏ। ਵਰਨਣ ਯੋਗ ਹੈ ਕੇ ਇਸ ਤੋਂ ਪਹਿਲਾਂ ਵੀ ਉਪਰੋਕਤ ਅਦਾਰੇ ਵੱਲੋਂ ਇਸ ਸਕੂਲ ਦੇ ਬੱਚਿਆਂ ਲਈ ਠੰਡੇ ਤੇ ਸ਼ੁੱਧ ਪਾਣੀ ਲਈ ਬਹੁਤ ਵਧੀਆ ਕੁਆਲਟੀ ਦਾ ਆਰ ਓ ਬੈੰਚ ਅਤੇ ਗਰੀਨ ਬੋਰਡ ਭੇਂਟ ਕੀਤੇ ਗਏ ਸਨ I

ਇਸ ਮੌਕੇ ਅਦਾਰੇ ਦੀ ਜੀਦਾ ਸਾਖਾ ਦੇ ਪ੍ਰਬੰਧਕ (ਐਚ. ਆਰ ਅਤੇ ਐਡਮਿਨ )ਸ੍ਰੀ ਰਾਜਿੰਦਰ ਪਾਲ ਜੀ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਦੁਆਰਾ ਲੋਕ ਭਲਾਈ ਦੇ ਕੰਮਾਂ ਤਹਿਤ ਲਗਾਤਾਰ ਸਿਹਤ ,ਸਿੱਖਿਆ ਤੇ ਪਿੰਡਾਂ ਦੇ ਸਾਂਝੇ ਕੰਮਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣੀ ਬਣਦੀ ਭੂਮਿਕਾ ਨਿਭਾਈ ਜਾ ਰਹੀ ਹੈ I ਉਹਨਾਂ ਵੱਲੋਂ ਲੋਕਾਂ ਨੂੰ ਰੁਜ਼ਗਾਰ ,ਸਿਹਤ ਤੇ ਸਿੱਖਿਆ ਅਦਾਰਿਆਂ ਵਿੱਚ ਮੁੱਢਲੀਆਂ ਸਹੂਲਤਾ ਜਿਵੇਂ ਬਾਥਰੂਮ ਨਿਰਮਾਣ, ਬੈਂਚ,ਆਰ .ਓ., ਗਰੀਨ ਬੋਰਡ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਜੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਪੋਰਟਕਿੰਗ ਕੰਪਨੀ ਦੇ ਪ੍ਰਬੰਧਕਾਂ ਦੇ ਇਨ੍ਹਾਂ ਲੋਕ ਪੱਖੀ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਇਸ ਸਕੂਲ ਦੀ ਚੋਣ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਅਦਾਰੇ ਵੱਲੋਂ ਉੱਘੇ ਸਮਾਜ ਸੇਵੀ ਡਾ. ਜਸਵਿੰਦਰ ਸਿੰਘ ਦੇ ਉੱਦਮ ਤੇ ਪ੍ਰੇਰਨਾ ਸਦਕਾ ਪਿੰਡ ਵਿੱਚ ਵੀ ਬੱਸ ਸਟੈਂਡ ਉੱਪਰ ਪੱਖਾਨਿਆਂ ਦਾ ਨਿਰਮਾਣ ਤੇ ਪੀਣ ਯੋਗ ਸਾਫ਼ ਪਾਣੀ ਦੇ ਪ੍ਰਬੰਧ ਕਰਨ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਦੇ ਕਈ ਕੰਮ ਕੀਤੇ ਹਨ I ਇਸ ਮੌਕੇ ਡਾ. ਸਾਹਿਬ ਤੋਂ ਇਲਾਵਾ ਬੱਬਲਪ੍ਰੀਤ ਸਿੰਘ ਵੜਿੰਗ, ਜਸਪਾਲ ਸਿੰਘ ਮੈਂਬਰ ਪੰਚਾਇਤ, ਗੁਰਚਰਨ ਸਿੰਘ ਚੇਅਰਮੈਨ ਸਕੂਲ ਮੈਨੇਜਮੇੰਟ ਕਮੇਟੀ ਤੇ ਸਕੂਲ ਦੇ ਸਮੂਹ ਸਟਾਫ਼ ਨੇ ਵੀ ਸਪੋਰਟਕਿੰਗ ਕੰਪਨੀ ਦੇ ਇਸ ਨਿਵੇਕਲੇ ਕਾਰਜ ਦੀ ਪ੍ਰਸ਼ੰਸ਼ਾ ਕਰਦੇ ਹੋਏ ਅਦਾਰੇ ਦਾ ਸ਼ੁਕਰੀਆ ਅਦਾ ਕੀਤਾ I

Leave a Reply

Your email address will not be published. Required fields are marked *