Entertainment

ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਵਾਰਧਾ ਯੂਨੀਵਰਸਿਟੀ ਵਿਖੇ ‘ਰੈਜੀਡੈਂਟ ਰਾਈਟਰ’ ਵਜੋਂ ਨਿਯੁਕਤੀ

Share

ਵਾਰਧਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਨਿੰਦਰ ਘੁਗਿਆਣਵੀ ਨੂੰ ਚੇਅਰ ਲਈ ਨਿਯੁਕਤੀ ਪੱਤਰ ਸੌਂਪਦਿਆਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਯੂਨੀਵਰਸਿਟੀ ਵਿਖੇ ਇਨਾਂ ਦੀ ਨਿਯੁਕਤੀ ਹੋਣ ਨਾਲ ਪੰਜਾਬੀ ਭਾਸ਼ਾ, ਤੇ ਕਲਾ ਨਾਲ ਸਬੰਧਿਤ ਸਰਗਰਮੀਆਂ ਦੀ ਸ਼ੁਰੂਆਤ ਹੋਵੇਗੀ,

ਲੁਧਿਆਣਾਃ 21 ਜਨਵਰੀ : ਮਹਾਂਰਾਸ਼ਟਰ ਦੇ ਸ਼ਹਿਰ ਵਾਰਧਾ ਵਿਖੇ ਸਥਾਪਿਤ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਉਘੇ ਵਾਰਤਕਕਾਰ ਤੇ ਸ਼ਰੋਮਣੀ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੂੰ ਰੈਜੀਡੈਂਟ ਐਂਡ ਰਾਈਟਰ ਚੇਅਰ ਲਈ (ਵਿਜਟਿੰਗ ਪ੍ਰੋਫੈਸਰ) ਨਿਯੁਕਤ ਕਰਨ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸੁਆਗਤ ਕਰਦਿਆਂ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਨਿਯੁਕਤੀ ਸਾਰੇ ਪੰਜਾਬੀ ਲੇਖਕਾਂ ਲਈ ਮਾਣ ਸਨਮਾਨ ਵਾਲੀ ਗੱਲ ਹੈ।
ਵਾਰਧਾ ਯੂਨੀਵਰਸਿਟੀ ਵੱਲੋਂ ਇਹ ਮਾਣ ਪਹਿਲੀ ਵਾਰ ਇਸ ਚੇਅਰ ਲਈ ਕਿਸੇ ਪੰਜਾਬੀ ਲੇਖਕ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਸਿਟੀ ਦੇ ਰਜਿਸਟਰਾਰ ਡਾ ਨਵਾਬ ਕਾਦਰ ਖਾਨ ਨੇ ਪੱਤਰ ਰਾਹੀਂ ਦੱਸਿਆ ਕਿ ਨਿੰਦਰ ਘੁਗਿਆਣਵੀ ਇਸ ਯੂਨੀਵਰਸਿਟੀ ਰਹਿੰਦਿਆਂ ਸਾਹਿਤ ਤੇ ਕਲਾ ਬਾਰੇ ਦੋ ਕਿਤਾਬਾਂ ਲਿਖਣ ਦੇ ਨਾਲ ਨਾਲ ਹਿੰਦੀ ਸਾਹਿਤ ਵਿਭਾਗ, ਪੱਤਰਕਾਰਤਾ, ਕਲਾ ਤੇ ਸਭਿਆਚਾਰ ਅਤੇ ਪਰਵਾਸੀ ਸਾਹਿਤ ਵਿਭਾਗ ਦੇ ਵਿਦਿਆਰਥੀਆਂ ਲਈ ਲੈਕਚਰ ਵੀ ਦੇਣਗੇ ਤੇ ਯੂਨਿਵਰਸਿਟੀ ਵੱਲੋਂ ਉਨਾਂ ਦੀ ਆਤਮ ਕਥਾ ਹਿੰਦੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਅਤੇ ‘ਵੋ ਥਾ ਜੱਟ ਯਮਲਾ’ ਦਾ ਮਰਾਠੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਜਾਏਗਾ।
ਵਾਰਧਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਨਿੰਦਰ ਘੁਗਿਆਣਵੀ ਨੂੰ ਚੇਅਰ ਲਈ ਨਿਯੁਕਤੀ ਪੱਤਰ ਸੌਂਪਦਿਆਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਯੂਨੀਵਰਸਿਟੀ ਵਿਖੇ ਇਨਾਂ ਦੀ ਨਿਯੁਕਤੀ ਹੋਣ ਨਾਲ ਪੰਜਾਬੀ ਭਾਸ਼ਾ, ਤੇ ਕਲਾ ਨਾਲ ਸਬੰਧਿਤ ਸਰਗਰਮੀਆਂ ਦੀ ਸ਼ੁਰੂਆਤ ਹੋਵੇਗੀ, ਡਾ ਸ਼ੁਕਲਾ ਨੇ ਆਖਿਆ ਕਿ 47 ਸਾਲ ਦੀ ਉਮਰੇ 57 ਪੁਸਤਕਾਂ ਦੇ ਰਚਨਹਾਰੇ ਲੇਖਕ ਨਿੰਦਰ ਘੁਗਿਆਣਵੀ ਦੀਆਂ ਸਾਹਿਤਕ ਕਿਰਤਾਂ ਪ੍ਰਕਾਸ਼ਿਤ ਕਰਨਾ ਯੂਨੀਵਰਸਿਟੀ ਵਾਸਤੇ ਮਾਣ ਦੀ ਗੱਲ ਹੋਵੇਗੀ। ਵਰਨਣਯੋਗ ਹੈ ਕਿ ਸਮੇਂ ਸਮੇਂ ਇਸ ਚੇਅਰ ਉਤੇ ਪਹਿਲਾਂ ਹਿੰਦੀ ਦੇ 20 ਤੋਂ ਵੱਧ ਲੇਖਕ ਨਿਯੁਕਤ ਰਹੇ ਹਨ, ਜਿੰਨਾ ਵਿਚ ਉਘੇ ਨਾਟਕਕਾਰ ਪਦਮ ਵਿਭੂਸ਼ਣ ਹਬੀਬ ਤਨਵੀਰ ਵੀ ਸ਼ਾਮਿਲ ਹਨ।

Leave a Reply

Your email address will not be published. Required fields are marked *