ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ‘ਚ ਅਗਲੇ 48 ਘੰਟਿਆਂ ਤਕ ਭਿਆਨਕ ਸੀਤ ਲਹਿਰ ਦਾ ਅਲਰਟ
Weather Update : ਰਾਸ਼ਟਰੀ ਰਾਜਧਾਨੀ ਦਿੱਲੀ ਤੇ ਉੱਤਰੀ ਭਾਰਤ ਵਿਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਸੀਤ ਲਹਿਰ ਤੋਂ ਲੈ ਕੇ ਭਿਆਨਕ ਸੀਤ ਲਹਿਰ ਦੀ ਸਥਿਤੀ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਅਨੁਸਾਰ, 17 ਤੇ 18 ਜਨਵਰੀ ਨੂੰ ਉੱਤਰੀ ਪੱਛਮੀ ਭਾਰਤ ਦੇ ਕਈ ਖੇਤਰਾਂ ਵਿਚ ਭਿਆਨਕ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। 17 ਜਨਵਰੀ ਨੂੰ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਤੋਂ ਗੰਭੀਰ ਸੀਤ ਲਹਿਰ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਸੀਤ ਲਹਿਰ ਜਾਰੀ ਰਹਿਣ ਕਾਰਨ ਦਿੱਲੀ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਠੰਢ ਅਤੇ ਧੁੰਦ ਕਾਰਨ ਸੜਕੀ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ।ਪੀਟੀਆਈ ਮੁਤਾਬਕ ਧੁੰਦ ਕਾਰਨ ਘੱਟੋ-ਘੱਟ 15 ਰੇਲ ਗੱਡੀਆਂ ਇਕ ਤੋਂ ਅੱਠ ਘੰਟੇ ਦੇਰੀ ਨਾਲ ਚੱਲ ਰਹੀਆਂ ਸਨ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ 500 ਮੀਟਰ ‘ਤੇ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ।