Punjab

ਜਸਪ੍ਰੀਤ ਕੌਰ ਸਰਾਂ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਮੈਡਲ ਜਿੱਤਿਆ 

Share

ਵਰਲਡ ਕੱਬਡੀ ਕੱਪ ਭਾਰਤ ਦੀ ਸਾਬਕਾ ਕੱਬਡੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਦੇ ਦੁਰਘਟਨਾ ਵਿੱਚ ਜ਼ਖਮੀ ਹੋਣ ਤੋਂ ਬਾਅਦ ਵੀ ਹੌਂਸਲੇ ਬੁਲੰਦ 

ਜੈਤੋ 10 ਫਰਵਰੀ ( ਅਸ਼ੋਕ ਧੀਰ):  ਸਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਸਰਾਂ ਸਪੁੱਤਰੀ ਚੰਦ ਸਿੰਘ ਸਰਾਂ ਵਾਸੀ ਪਿੰਡ ਕਿਲ੍ਹਾ ਨੌਂ ਜ਼ਿਲ੍ਹਾ ਫ਼ਰੀਦਕੋਟ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਟਿਊਨੀਸ਼ੀਆ ਵਿਖੇ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਵਰਲਡ ਕੱਬਡੀ ਕੱਪ ਜਿਹੜਾ ਬਾਦਲ ਸਰਕਾਰ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਸੀ ਉਸ ਵਿੱਚ ਭਾਰਤ ਦੀ ਟੀਮ ਵਿਚ ਖੇਡ ਚੁੱਕੀ ਹੈ ਜਸਪ੍ਰੀਤ ਕੌਰ ਸਰਾਂ ਤੇ ਟੂਰਨਾਮੈਂਟ ਦੌਰਾਨ ਜ਼ਖਮੀ ਹੋਕੇ ਅਪਾਹਜ਼ ਹੋ ਗਈ ਸੀ। ਪਰ ਦੁਰਘਟਨਾ ਵਿੱਚ ਜ਼ਖਮੀ ਹੋਣ ਤੋਂ ਬਾਅਦ ਵੀ ਉਸਦੇ ਹੌਂਸਲੇ ਬੁਲੰਦ ਹਨ, ਉਸ ਵਿੱਚ ਖੇਡਣ ਦੀ ਭਾਵਨਾ ਅੱਜ ਵੀ ਬਰਕਰਾਰ ਜਿਸਨੂੰ ਉਸਨੇ ਅੱਜ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਥਰੋ ਵਿੱਚ ਭਾਰਤ ਲਈ  ਤਾਂਬੇ ਦਾ ਮੈਡਲ ਜਿੱਤ ਕੇ ਸਾਬਤ ਕਰ ਦਿੱਤਾ ਹੈ।

 ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ 15 ਦੇਸ਼ਾਂ ਦੀਆਂ ਟੀਮਾਂ ਨੇ 2 ਫਰਵਰੀ ਤੋਂ 9 ਫਰਵਰੀ ਤੱਕ ਭਾਗ ਲਿਆ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਪਦਮ ਸ਼੍ਰੀ ਤੇ ਅਰਜਨ ਐਵਾਰਡੀ ਦੀਪਾ ਮਲਿਕ, ਜਨਰਲ ਸਕੱਤਰ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਮੁਹਿੰਦਰ ਸਿੰਘ ਕੇ ਪੀ, ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ, ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਡਾ. ਰਮਨਦੀਪ ਸਿੰਘ, ਜੁਆਇੰਟ ਸਕੱਤਰ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਯਾਦਵਿੰਦਰ ਕੌਰ, ਜਗਰੂਪ ਸਿੰਘ ਸੂਬਾ, ਜਸਪਾਲ ਸਿੰਘ ਬਰਾੜ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਇੰਦਰ ਸਿੰਘ ਆਦਿ ਅਤੇ ਅੰਤਰ ਰਾਸ਼ਟਰੀ ਪੈਰਾ ਖਿਡਾਰੀ ਬਲਜਿੰਦਰ ਸਿੰਘ ਨੇ ਖੁਸ਼ੀ ਜਾਹਿਰ ਕਰਦੇ ਹੋਏ ਭਾਰਤ ਲਈ ਮੈਡਲ ਜਿੱਤਣ ਵਾਲੀ ਜਸਪ੍ਰੀਤ ਕੌਰ ਸਰਾਂ ਅਤੇ ਹੋਰਨਾਂ ਜੇਤੂ ਖਿਡਰੀਆਂ ਨੂੰ ਵੀ ਮੁਬਾਰਕਵਾਦ ਦਿੱਤੀ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। 

ਫੋਟੋ: ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਟਿਊਨੀਸ਼ੀਆ ਵਿਖੇ ਤਾਂਬੇ ਦਾ ਮੈਡਲ ਜੇਤੂ ਪਿੰਡ ਕਿਲ੍ਹਾ ਨੌਂ ਜ਼ਿਲ੍ਹਾ ਫ਼ਰੀਦਕੋਟ (ਪੰਜਾਬ) ਦੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਸਰਾਂ

Leave a Reply

Your email address will not be published. Required fields are marked *