Bathinda

ਦੋ ਰੋਜ਼ਾ ਦੂਸਰੀ ਪੈਰਾ ਐਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ  ਸ਼ਾਨੋ ਸ਼ੋਕਤ ਨਾਲ ਸੰਪੰਨ

Share

ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਪੈਰਾ ਐਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਪੈਰਾ ਖਿਡਾਰੀਆਂ ਨੇ ਹਿੱਸਾ ਲਿਆ

ਜੈਤੋ 19 ਜਨਵਰੀ ( ਹਰਮੇਲ ਪਰੀਤ): ਦੂਸਰੀ ਪੈਰਾ ਐਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ 2022-23 ਇਸ ਵਾਰ 18 ਤੇ 19 ਜਨਵਰੀ 2023 ਨੂੰ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ (ਬਠਿੰਡਾ) ਵਿਖੇ ਸ਼ਾਨਦਾਰ ਤਰੀਕੇ ਨਾਲ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਪੈਰਾ ਖਿਡਾਰੀਆਂ ਨੇ ਪਹੁੰਚ ਕੇ ਵੱਖ ਵੱਖ ਐਥਲੈਟਿਕਸ ਖੇਡਾਂ ਵਿੱਚ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰਵੀਪ੍ਰੀਤ ਸਿੰਘ ਸਿੱਧੂ ਪ੍ਰਧਾਨ ਦਿਹਾਤੀ ਬੀ.ਜੇ.ਪੀ ਜਿਲ੍ਹਾ ਬਠਿੰਡਾ, ਡਾ. ਜਸਵੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਯੂਨੀ. ਗੁਰੂ ਕਾਸ਼ੀ ਕੈਂਪਸ, ਅਮਨਦੀਪ ਸਿੰਘ ਸੇਖੋਂ ਇੰਚਾਰਜ ਸੋਸ਼ਲ ਸਾਇੰਸਜ਼ ਵਿਭਾਗ,ਡਾ. ਕੁਮਾਰ ਸ਼ੁਸ਼ੀਲ ਮੁਖੀ ਭਾਸ਼ਾਵਾਂ ਵਿਭਾਗ, ਜਗਜੀਤ ਸਿੰਘ ਮਾਨ ਸਾਬਕਾ ਡਾਇਰੈਕਟਰ ਪੰਜਾਬ ਨਹਿਰੂ ਯੁਵਾ ਕੇਂਦਰ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਆਗੂ ਡਾ. ਰਮਨਦੀਪ ਸਿੰਘ ਨੇ ਸਾਰੇ ਹੀ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਫਿਰ ਪੰਜਾਬ ਪੈਰਾ ਸਪੋਰਟਸ ਦੇ ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ ਤੇ ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਟੇਟ ਚੈਂਪੀਅਨਸ਼ਿਪ ਵਿੱਚੋਂ ਜਿੱਤਣ ਵਾਲੇ ਖਿਡਾਰੀਆਂ ਦੀ ਚੋਣ ਨੈਸ਼ਨਲ ਚੈਂਪੀਅਨਸ਼ਿਪ ਲਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਬ ਜੂਨੀਅਰ ਅਤੇ ਯੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਨਵਰੀ ਦੇ ਅੰਤਿਮ ਹਫ਼ਤੇ ਗੁਜਰਾਤ ਵਿੱਚ ਹੋਵੇਗੀ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਫਰਵਰੀ 2023 ਦੇ ਦੂਜੇ ਹਫ਼ਤੇ ਪੂਨੇ (ਮਹਾਂਰਾਸ਼ਟਰ) ਵਿਖੇ ਹੋਵੇਗੀ। ਅੱਜ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਦੂਸਰੀ ਪੈਰਾ ਐਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀ ਅੱਗੇ ਪੰਜਾਬ ਵੱਲੋਂ ਇਹਨਾਂ ਨੈਸ਼ਨਲ ਚੈਂਪੀਅਨਸ਼ਿਪਸ ਵਿੱਚ ਹਿੱਸਾ ਲੈਣ ਲਈ ਜਾਣਗੇ।  ਉਹਨਾਂ ਪੰਜਾਬ ਦੇ ਸਮੂਹ ਪੈਰਾ ਐਥਲੈਟਿਕਸ ਖਿਡਾਰੀਆਂ ਨੂੰ ਤੇ ਮਹਿਮਾਨਾਂ ਨੂੰ ਇਸ ਚੈਂਪੀਅਨਸ਼ਿਪ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਫਿਰ ਵਿਸ਼ੇਸ਼ ਮਹਿਮਾਨਾਂ ਰਵੀਪ੍ਰੀਤ ਸਿੰਘ ਅਤੇ ਡਾ ਜਸਵੀਰ ਸਿੰਘ ਨੇ ਰਿਬਨ ਕੱਟ ਕੇ ਚੈਂਪੀਅਨਸ਼ਿਕ ਦਾ ਆਗਾਜ ਕੀਤਾ। ਪੰਜਾਬ ਭਰ ਦੇ ਪੈਰਾ ਖਿਡਾਰੀਆਂ ਨੇ 100 ਮੀ, 200 ਮੀ., 400 ਮੀਟਰ, 800 ਮੀਟਰ,1500 ਮੀਟਰ ਦੌੜਾਂ, ਸ਼ੋਟਪੁਟ, ਡਿਸਕਸ ਥਰੋ, ਜੈਵੇਲਿਨ ਥਰੋ, ਕਲੱਬ ਥਰੋ, ਲੰਬੀ ਛਾਲ, ਉੱਚੀ ਛਾਲ ਆਦਿ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮੂਹ ਕੈਟਾਗਿਰੀਆਂ ਵਿੱਚੋਂ ਗੋਲਡ, ਸਿਲਵਰ ਅਤੇ ਤਾਂਬੇ ਦੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਮੈਡਲ ਅਤੇ ਸ਼ਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੋ ਰੋਜ਼ਾ ਚੈਂਪੀਅਨਸ਼ਿਪ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਕਮ ਅਧਿਆਪਕ ਪ੍ਰਮੋਦ ਧੀਰ ਨੇ ਬਾਖੂਬੀ ਨਿਭਾਈ। ਇਸ ਚੈਂਪੀਅਨਸ਼ਿਪ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜੋਆਇੰਟ ਸੈਕਟਰੀ ਦਵਿੰਦਰ ਸਿੰਘ ਟਫ਼ੀ ਬਰਾੜ, ਅਮਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਕੋਚ ਗਗਨਦੀਪ ਸਿੰਘ, ਕੋਚ ਦੀਪਕ ਸਿੰਘ, ਜਸਕਰਨ ਸਿੰਘ, ਭਿੰਦਰ ਸਿੰਘ, ਮਨਦੀਪ ਸਿੰਘ ਸੇਖੋਂ ਅਤੇ ਗੁਰੂ ਕਾਸ਼ੀ ਕੈਂਪਸ਼ ਪੰਜਾਬੀ ਯੂਨੀਵਰਸਿਟੀ ਦੇ ਸਟਾਫ਼ ਮੈਂਬਰਾਂ ਧਨਵਿੰਦਰ ਸਿੰਘ ਮਾਨ ਕਬੱਡੀ ਕੋਚ, ਹਰਵਿੰਦਰ ਗਿੱਲ ਐਸੋ. ਪ੍ਰੋਫੈਸਰ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Leave a Reply

Your email address will not be published. Required fields are marked *