ਭਾਰਤ ਵਿਕਾਸ ਪ੍ਰੀਸ਼ਦ ਦੀ ਦੇਖ-ਰੇਖ ਹੇਠ 30 ਯੂਨਿਟ ਖੂਨਦਾਨ ਕੀਤਾ ਗਿਆ।
ਜੈਤੋ, 21 ਜਨਵਰੀ (ਹਰਮੇਲ ਪਰੀਤ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮਰਹੂਮ ਜਗਮੀਤ ਸਿੰਘ ਪਟਵਾਰੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਪ੍ਰੀਸ਼ਦ ਭਵਨ ਵਿੱਚ ਖੂਨਦਾਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਪ੍ਰਧਾਨਗੀ ਕ੍ਰਿਸ਼ਨਾ ਮਿੱਤਲ ਨੇ ਕੀਤੀ ਅਤੇ ਇਸ ਪ੍ਰੋਜੈਕਟ ਵਿੱਚ ਲਲਿਤ ਕੁਮਾਰ ਦੀਪੂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਇਸ ਕੈਂਪ ਵਿੱਚ ਖ਼ੂਨ ਇਕੱਤਰ ਕਰਨ ਲਈ ਇੰਦਰਾਣੀ ਹਸਪਤਾਲ ਬਠਿੰਡਾ ਦੀ ਟੀਮ ਵਿਸ਼ੇਸ਼ ਤੌਰ ’ਤੇ ਪੁੱਜੀ ਅਤੇ ਉਨ੍ਹਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਦੇਖ-ਰੇਖ ਹੇਠ 30 ਯੂਨਿਟ ਖ਼ੂਨ ਇਕੱਤਰ ਕੀਤਾ।
ਇਸ ਮੌਕੇ ਪ੍ਰੀਸ਼ਦ ਦੇ ਪ੍ਰਮੁੱਖ ਮੈਂਬਰ ਸੁਰਿੰਦਰ ਮਹੇਸ਼ਵਰੀ ਨੇ ਆਪਣੇ ਲੈਕਚਰ ਵਿੱਚ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ ਕਿ ਆਮ ਤੌਰ ’ਤੇ ਕਿਸੇ ਵਿਅਕਤੀ ਦੇ ਸਰੀਰ ਵਿੱਚ ਖੂਨਦਾਨ ਕਰਨ ਤੋਂ ਬਾਅਦ ਇਹ ਲਗਭਗ 2 ਮਹੀਨਿਆਂ ਵਿੱਚ ਮੁੜ ਭਰ ਜਾਂਦਾ ਹੈ। ਇਸ ਮੌਕੇ ਮਰਹੂਮ ਜਗਜੀਤ ਬਰਾੜ ਦੇ ਮਾਮਾ ਜੀਤ ਸਿੰਘ ਦਿਆਲਪੁਰਾ, ਤੇਗ ਬਹਾਦਰ ਅਤੇ ਬੱਗੜ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇੰਨਾ ਤੋ ਇਲਾਵਾ ਪ੍ਰੀਸ਼ਦ ਦੇ ਸੂਬਾਈ ਕਾਰਜਕਾਰਨੀ ਮੈਂਬਰ ਸੰਜੇ ਮਿੱਤਲ ਤੇ ਰਮੇਸ਼ ਮੋਂਗਾ, ਸਰਪ੍ਰਸਤ ਪ੍ਰਹਿਲਾਦ ਰਾਏ ਗਰਗ, ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਸਾਬਕਾ ਪ੍ਰਧਾਨ ਮੌਂਟੂ ਵਰਮਾ, ਸਲਾਹਕਾਰ ਸੁਨੀਲ ਸਿੰਗਲਾ, ਜਨਰਲ ਸਕੱਤਰ ਮੁਕੇਸ਼ ਬਾਂਸਲ, ਖਜ਼ਾਨਚੀ ਸੁਮੇਸ਼ ਕੋਛੜ, ਸਲਾਹਕਾਰ ਜਗਦੀਸ਼ ਅਰੋੜਾ, ਐਸ.ਓ.ਐਸ. ਇੰਚਾਰਜ ਮੇਜਰ ਸਿੰਘ, ਸਲਾਹਕਾਰ ਵਿਜੇ ਬਿਨੰਦੀ ਵਾਲੇ, ਸੁਰਿੰਦਰ ਵਾਲੀਆ, ਕਸ਼ਮੀਰੀ ਲਾਲ ਘਣੀਆ, ਰਾਜੀਵ ਸਿੰਗਲਾ, ਸਤੀਸ਼ ਲੰਬੀ ਵਾਲੇ ਆਦਿ ਹਾਜ਼ਰ ਸਨ।