Kisani

ਜੀ.ਐੱਮ ਸਰੋਂ ਦੀ ਦੇਸ਼ ਨੂੰ ਨਹੀਂ ਲੋੜ : ਦਵਿੰਦਰ ਸ਼ਰਮਾ

Share

Jaiton: 4 ਦਸੰਬਰ (ਹਰਮੇਲ ਪਰੀਤ): ਖੇਤੀ ਤੇ ਭੋੋਜਨ ਸਬੰਧੀ ਨੀਤੀਆਂ ਦੇ ਕੌਮਾਂਤਰੀ ਨਾਮਣੇ ਵਾਲੇ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਕਿਹਾ ਹੈ ਕਿ ਕਿਸਾਨੀ ਸੰਕਟ ਵਿਚ ਹੈ ਤੇ ਇਸ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਕਦੇ ਵੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ S. Kultar Singh Sandhwa ਦੀ ਮੌਜੂਦਗੀ ਵਿਚ Bathinda ਵਿਖੇ ‘ਮੇਲਾ ਜਾਗਦੇ ਜੁਗਨੂੰਆਂ’ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਨਾਂ ਨੂੰ ਰਸਾਇਣਕ ਖਾਦਾਂ ਤੇ ਜ਼ਹਿਰ ਮੁਕਤ ਖੇਤੀ ਵੱਲ ਮੋੜਨ ਲਈ ਪਹਿਲੇ ਤਿੰਨ ਸਾਲ ਲਈ ਆਰਥਿਕ ਸਹਾਇਤਾ ਦੇਵੇ। ਉਨ੍ਹਾਂ ਦਾਅਵਾ ਕੀਤਾ ਕਿ ਜ਼ਹਿਰ/ਰਸਾਇਣ ਮੁਕਤ ਖੇਤੀ ਦੇਸ਼ ਦੀਆਂ ਭੋਜਣ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ।
ਜੀ.ਐਮ ਸਰੋਂ ਦਾ ਜ਼ਿਕਰ ਕਰਦਿਆਂ ਡਾ.ਸ਼ਰਮਾ ਨੇ ਆਖਿਆ ਕਿ ਦੇਸ਼ ਵਿਚ ਪਹਿਲਾਂ ਹੀ ਸਰੋਂ ਦੀਆਂ ਅਜਿਹੀਆਂ ਕਿਸਮਾਂ ਮੌਜੂਦ ਹਨ ਜਿਹੜੀਆਂ ਇਸ ਜੀਐਮ ਕਿਸਮ ਨਾਲੋਂ ਵੱਧ ਝਾੜ ਦਿੰਦੀਆਂ ਹਨ ਪਰ ਇਹ ਕਿਸਮ ਵਿਕਸਤ ਕਰਨ ਵਾਲੇ (ਵਿਗਿਆਨੀਆਂ) ਨੇ ਇਸ ਦੇ ਝਾੜ ਦੀ ਤੁਲਨਾ ਸਭ ਤੋਂ ਘੱਟ ਝਾੜ ਦੇਣ ਵਾਲੀ ਕਿਸਮ ਨਾਲ ਕਰਕੇ ਇਸ ਦੇ ਹੱਕ ਵਿਚ ਰਾਇ ਬਣਾਉਣ ਦੀ ਚਾਲ ਚੱਲੀ ਹੈ।
ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (MSP) ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹ ਕਿ ਕਿਸਾਨਾਂ ਦੀ ਆਮਦਨ ਵਿਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਮੁਕਾਬਲੇ ਨਿਗੂਣਾ ਵਾਧਾ ਹੋਇਆ ਹੈ। ਦੇਸ਼ ਦੇ 17 ਰਾਜਾਂ ਦੇ ਕਿਸਾਨ ਵੀਹ ਹਜ਼ਾਰ ਸਾਲਾਨਾ ਤੋਂ ਵੀ ਥੱਲੇ ਕਮਾ ਰਹੇ ਹਨ। ਇਸ ਲਈ ਕਿਸਾਨਾਂ ਦੀ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਲਾਜ਼ਮੀ ਬਣਾਉਣ ਦੀ ਮੰਗ ਬਿਲਕੁਲ ਜਾਇਜ਼ ਹੈ।
ਉਨ੍ਹਾਂ ਕਿ ਅਸਲ ਵਿਚ ਭਾਰਤ ਹੀ ਨਹੀਂ ਅਮਰੀਕਾ ਵਿਚ ਵੀ ਛੋਟਾ ਕਿਸਾਨ ਕਰਜ਼ੇ ਦੀ ਦਲਦਲ ਵਿਚ ਫਸਿਆ ਖੁਦਕੁਸ਼ੀਆਂ ਕਰ ਰਿਹਾ ਹੈ।

Latest News, Punjab News, read most reliable Punjabi Khabran on website World Media USA

Tags :