Punjab
ਪੀਪਲਜ਼ ਫੋਰਮ ਵੱਲੋਂ Bathinda ’ਚ ਲਿਟਰੇਰੀ ਫ਼ੈਸਟੀਵਲ 25 ਦਸੰਬਰ ਤੋਂ !
Jaiton, 5 ਦਸੰਬਰ (ਹਰਮੇਲ ਪਰੀਤ)- ਨਰੋਏ ਸਾਹਿਤ ਤੇ ਸੱਭਿਆਚਾਰ ਲਈ ਕਾਰਜਸ਼ੀਲ ਸੰਸਥਾ ਪੀਪਲਜ਼ ਫੋਰਮ ਬਰਗਾੜੀ (Punjab) ਵੱਲੋਂ ਪੰਜਵਾਂ ਲਿਟਰੇਰੀ ਫ਼ੈਸਟੀਵਲ 25 ਤੋਂ 28 ਦਸੰਬਰ 2022 ਤੱਕ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਫੋਰਮ ਦੇ ਆਗੂ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਬਠਿੰਡੇ ਦੇ ਟੀਚਰਜ਼ ਹੋਮ ਵਿਖੇ ਕਰਵਾਏ ਜਾ ਰਹੇ ਇਸ ਸਾਹਿਤਕ ਉਤਸਵ ਦੌਰਾਨ ਪੁਸਤਕ ਦਸ਼ਰਨੀਆਂ, ਸਾਹਿਤਕ ਵਿਚਾਰ ਚਰਚਾ, ਲੇਖਕਾਂ ਨਾਲ ਰੂ-ਬ-ਰੂ, ਨੁੱਕੜ ਨਾਟਕ, ਸਮਕਾਲੀ ਸਰੋਕਾਰਾਂ ਬਾਬਤ ਚਰਚਾ ਤੋਂ ਇਲਾਵਾ ਹੋਰ ਵੀ ਕਾਫੀ ਕੁੱਝ ਦੇਖਣ/ਮਾਣਨ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਹਿਤਕ ਉਤਸਵ ਬੇਹੱਦ ਸਫ਼ਲ ਰਹੇ ਹਨ ਅਤੇ ਆਸ ਹੈ ਇਸ ਵਾਰ ਵੀ ਲੋਕਾਂ ਦਾ ਭਰਪੂਰ ਸਹਿਯੋਗ ਮਿਲੇਗਾ।
Latest News, Punjab News, read most reliable Punjabi Khabran on website World Media USA
wmusa2022
0
Tags :