International

ਸਾਬਕਾ ਰਾਸ਼ਟਰਪਤੀ Donald Trump ਦੀਆਂ 2 ਕੰਪਨੀਆਂ ਦੋਸ਼ੀ ਕਰਾਰ !

Share
Two Organization related to Donald Trump found guilty

Sacramento,(ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ Manhattan ਦੀ ਇਕ ਜਿਊਰੀ ਨੇ ਉਸ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫ਼ਰਾਡ ਸਕੀਮ ਵਿਚ ਉਸ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ ਦੇ ਇਸ ਫ਼ੈਸਲੇ ਕਾਰਨ 2024 ਵਿਚ ਤੀਸਰੀ ਵਾਰ ਉਸ ਦੇ ਰਾਸ਼ਟਰਪਤੀ (USA President) ਦੀ ਚੋਣ ਲੜਨ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਰੰਪ ਕਾਰਪੋਰੇਸ਼ਨ ਨੂੰ 9 ਦੋਸ਼ਾਂ ਤੇ ਟਰੰਪ ਪੇਰੋਲ ਕਾਰਪੋਰੇਸ਼ਨ ਨੂੰ ਸਾਰੇ 8 ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਜ਼ੁਰਮਾਂ ਲਈ ਕੰਪਨੀਆਂ ਨੂੰ 16 ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਟਰਾਇਲ ਜੱਜ ਮੈਨਹਟਨ ਸੁਪਰੀਮ ਕੋਰਟ ਜਸਟਿਸ ਜੁਆਨ ਮਰਕਨ ਨੇ ਫੈਸਲੇ ਉਪਰੰਤ ਕਿਹਾ ਕਿ ਕੰਪਨੀਆਂ ਨੂੰ ਸਜ਼ਾ ਅਗਲੇ ਸਾਲ 13 ਜਨਵਰੀ ਨੂੰ ਸੁਣਾਈ ਜਾਵੇਗੀ। ਮੈਨਹਟਨ ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਜਿਨ੍ਹਾਂ ਦੇ ਦਫ਼ਤਰ ਨੇ ਦੋਸ਼ ਲਾਏ ਸਨ, ਨੇ ਕਿਹਾ ਹੈ ਕਿ ਇਸ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਮੈਨਹਟਨ ਵਿਚ ਨਿਆਂ ਦੇ ਮਾਪਦੰਡ ਸਾਰਿਆਂ ਲਈ ਇਕੋ ਜਿਹੇ ਹਨ। ਬਚਾਅ ਪੱਖ ਦੇ ਅਟਾਰਨੀ ਐਲਨ ਫਿਊਟਰਫਸ ਨੇ ਕਿਹਾ ਹੈ ਕਿ ਯਕੀਨਨ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ।

Latest News, Punjab News, read most reliable Punjabi Khabran on website World Media USA