Punjab

10 ਕਰੋੜ ਦੀ ਹੈਰੋਇਨ (Heroin) ਸਮੇਤ ਵਿਅਕਤੀ ਕੀਤਾ ਕਾਬੂ !

Share
10 ਕਰੋੜ ਦੀ ਹੈਰੋਇਨ (Heroin) ਸਮੇਤ ਵਿਅਕਤੀ ਕੀਤਾ ਕਾਬੂ !

Chandigarh : ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਕਰਾਈਮ ਸੈੱਲ ਦੀ ਟੀਮ ਨੇ ਇਕ ਵਿਅਕਤੀ ਨੂੰ 10 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਵਿਅਕਤੀ ਦੀ ਪਛਾਣ ਅਮਿਤ ਸ਼ਰਮਾ (41) ਵਾਸੀ ਓਏਸਿਸ ਗ੍ਰੀਨ, ਜ਼ੀਰਕਪੁਰ ਦੇ ਰੂਪ ਵਿਚ ਹੋਈ ਹੈ। ਉਸ ਦੇ ਕਬਜ਼ੇ ‘ਚੋਂ 2.10 ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਸ ਨੂੰ ਚੰਡੀਗੜ੍ਹ ਦੀ ਰਾਮ ਦਰਬਾਰ ਕਲੋਨੀ ਦੇ ਮੋੜ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਲਜ਼ਮਾ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਅਮਿਤ ਸ਼ਰਮਾ ਪਹਿਲਾਂ ਅੰਬਾਲਾ ਦੇ ਰੇਲਵੇ ਸਟੇਸ਼ਨ ਨੇੜੇ ਫਲਾਂ ਦਾ ਸਟਾਲ ਲਗਾਉਂਦਾ ਸੀ। ਉਸ ਦੇ ਖਿਲਾਫ ਡਕੈਤੀ ਤੇ ਲੁੱਟ ਦੇ ਕਰੀਬ 10 ਮਾਮਲੇ ਦਰਜ ਹਨ। ਉਸ ਨੇ ਅਫੀਮ ਤੇ ਭੁੱਕੀ ਵੇਚਣ ਦਾ ਕੰਮ ਵੀ ਕੀਤਾ ਹੈ। ਇਹ ਨਸ਼ਾ ਉਹ ਮੱਧ ਪ੍ਰਦੇਸ਼ ਤੋਂ ਲਿਆ ਕੇ ਵੇਚਦਾ ਸੀ। ਉਸ ਖ਼ਿਲਾਫ਼ ਪਹਿਲਾਂ ਹੀ NDPS ACT ਤਹਿਤ 5 ਕੇਸ ਦਰਜ ਹਨ। ਉਸ ਨੂੰ ਅੰਬਾਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।

Latest News, Punjab News, read most reliable Punjabi Khabran on website World Media USA

Tags :