Punjab
Bathinda ਪੁਲਿਸ ਵੱਲੋਂ ਬੱਚਾ ਚੋਰੀ ਕਰਨ ਵਾਲੀਆਂ ਦੋ ਔਰਤਾਂ ਗਿ੍ਰਫਤਾਰ; ਚੋਰੀ ਕੀਤਾ ਬੱਚਾ ਵੀ ਬਰਾਮਦ !
Jaiton (ਹਰਮੇਲ ਪਰੀਤ)- ਬਠਿੰਡੇ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਵਿਚੋਂ ਇੱਕ ਚਾਰ ਦਿਨਾਂ ਦਾ ਮੁੰਡਾ ਚੋਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪਿੰਡ ਕੋਠਾ ਗੁਰੂ ਕਾ ਦੀ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੇ ਵਾਇਰਲ ਵੀਡੀਓ ਦੇ ਆਧਾਰ ’ਤੇ ਇਨ੍ਹਾਂ ਔਰਤਾਂ ਦੀ ਸ਼ਨਾਖ਼ਤ ਕੀਤੀ ਸੀ। ਇਸ ਬਾਬਤ ਬਠਿੰਡਾ ਦੇ SSP ਜੇ. ਏਲਨਚੇਲੀਅਨ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਪਿੰਡ ਕੋਠਾ ਗੁਰੂ ਕਾ ਦੀ ਕੁਲਵਿੰਦਰ ਕੌਰ ਪਤਨੀ ਮੁਕੰਦ ਸਿੰਘ ਤੇ ਉਸ ਦੀ ਧੀ ਸਿਮਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਫਿੱਡੇ ਖੁਰਦ (ਜ਼ਿਲ੍ਹਾ ਫ਼ਰੀਦਕੋਟ) ਨੂੰ ਕਾਬੂ ਕੀਤਾ ਗਿਆ ਹੈ। ਗਿ੍ਰਫਤਾਰ ਕੀਤੀਆਂ ਔਰਤਾਂ ਦੇ ਦੱਸਣ ’ਤੇ ਪੁਲਿਸ ਨੇ ਚੋਰੀ ਕੀਤਾ ਬੱਚਾ ਪਿੰਡ ਮਲੂਕਾ ਦੇ ਜਸਵਿੰਦਰ ਸਿੰਘ ਗੁਰੀ ਪੁੱਤਰ ਰਾਮ ਸਿੰਘ ਦੇ ਘਰੋਂ ਬਰਾਮਦ ਕਰਵਾ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਿਮਰਜੀਤ ਕੌਰ ਕਰੀਬ ਸਾਲ ਕੁ ਪਹਿਲਾਂ ਹਰਜਿੰਦਰ ਸਿੰਘ ਪੁੱਤਰ ਰੂੜ ਸਿੰਘ ਨਾਲ ਵਿਆਹੀ ਗਈ ਸੀ। ਵਿਆਹ ਦੇ ਤਿੰਨ -ਚਾਰ ਮਹੀਨੇ ਬਾਅਦ ਦੋਹਾਂ ਦਾ ਝਗੜਾ ਹੋਣ ਲੱਗ ਪਿਆ ਜਿਸ ਕਾਰਨ ਸਿਮਰਜੀਤ ਕੌਰ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਸੀ। ਪੁਲਿਸ ਨੇ ਦੱਸਿਆ ਕਿ ਸਿਮਰਜੀਤ ਕੌਰ ਗਰਭਵਤੀ ਹੋਣ ਕਾਰਨ ਉਸ ਨੂੰ 1 ਨਵੰਬਰ ਨੂੰ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ 2 ਨਵੰਬਰ ਨੂੰ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ। 7 ਨਵੰਬਰ ਨੂੰ ਉਸ ਨੂੰ ਫਰੀਦਕੋਟ ਰੈਫ਼ਰ ਕੀਤਾ ਗਿਆ ਸੀ ਪਰ ਰਾਹ ਵਿਚ ਹੀ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਬਾਰ ਕੁਲਵਿੰਦਰ ਕੌਰ ਵਗੈਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਿਆ। ਦੋਹਾਂ ਮਾਂ -ਧੀ ਨੇ ਮਲੂਕਾ ਪਿੰਡ ਦੇ ਜਸਵਿੰਦਰ ਸਿੰਘ ਅਤੇ ਆਪਣੇ ਲੜਕੇ ਜਗਸੀਰ ਸਿੰਘ ਨਾਲ ਸਲਾਹ ਬਣਾ ਕੇ ਇਹ ਬੱਚਾ ਚੋਰੀ ਕੀਤਾ। 3 ਦਸੰਬਰ ਨੂੰ ਕੁਲਵਿੰਦਰ ਕੌਰ ਤੇ ਸਿਮਰਜੀਤ ਕੌਰ ਜੱਚਾ ਬੱਚਾ ਹਸਪਤਾਲ ਆਈਆਂ ਸੀ ਜਿੱਥੋਂ ਉਨ੍ਹਾਂ ਨੇ ਬੱਚੇ ਨੂੰ ਟੀਕੇ ਲਾਉਣ ਦਾ ਬਹਾਨਾ ਬਕਾ ਕੇ ਚੋਰੀ ਕੀਤਾ ਸੀ। ਚੋਰੀ ਕੀਤਾ ਬੱਚਾ ਬਬਲੀ ਪਤਨੀ ਪ੍ਰਮੋਦ ਕੁਮਾਰ ਵਾਸੀ ਬਠਿੰਡਾ ਦਾ ਸੀ। ਪੁਲਿਸ ਨੇ ਅੱਜ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾੳਣ ਤੋਂ ਬਾਅਦ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ।
Latest News, Punjab News, read most reliable Punjabi Khabran on website World Media USA
wmusa2022
0
Tags :