International
Vancouver Island ਵਿਚ ਬੀਤੀ ਰਾਤ ਹੋਈ ਬਰਫਬਾਰੀ ਕਾਰਨ ਸਮੁੱਚਾ ਜਨਜੀਵਨ ਪ੍ਰਭਾਵਿਤ
Surrey (ਹਰਦਮ ਮਾਨ) -ਵੈਨਕੂਵਰ ਆਈਲੈਂਡ ਦੇ ਜ਼ਿਆਦਾਤਰ ਹਿੱਸੇ ਬੀਤੀ ਰਾਤ ਹੋਈ ਬਰਫਬਾਰੀ ਕਾਰਨ ਸਮੁੱਚਾ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਚਾਰੇ ਪਾਸੇ ਲੱਗਭੱਗ ਇਕ ਫੁੱਟ ਬਰਫ ਦੀ ਤਹਿ ਨਾਲ ਧਰਤੀ ਢਕੀ ਹੋਈ ਹੈ। ਰਾਤ ਭਰ ਹੋਈ ਭਾਰੀ ਬਰਫਬਾਰੀ ਕਾਰਨ ਕਈ ਆਵਾਜਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ, ਸਕੂਲ ਬੰਦ ਕਰ ਦਿੱਤੇ ਹਨ ਅਤੇ ਹਜ਼ਾਰਾਂ ਲੋਕਾਂ ਦੀ ਬਿਜਲੀ ਕੱਟ ਦਾ ਸਹਮਣਾ ਕਰਨਾ ਪੈ ਰਿਹਾ ਹੈ।ਦੱਖਣੀ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਰਾਤੋ ਰਾਤ 30 ਸੈਂਟੀਮੀਟਰ ਤੋਂ ਵੱਧ ਬਰਫ ਪੈਣ ਦੀ ਖਬਰ ਹੈ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਵਿਕਟੋਰੀਆ ਅਤੇ ਕੁਆਲਿਕਮ ਬੀਚ ਦੇ ਵਿਚਕਾਰਲੇ ਖੇਤਰਾਂ ਲਈ ਬੁੱਧਵਾਰ ਨੂੰ ਸਵੇਰ ਤੋਂ ਪਹਿਲਾਂ ਪੰਜ ਤੋਂ 10 ਸੈਂਟੀਮੀਟਰ ਤੱਕ ਹੋਰ ਬਰਫ ਪੈ ਸਕਦੀ ਹੈ। ਸਰੀ ਵਿਚ ਵੀ ਭਾਰੀ ਬਰਫ ਚਾਰੇ ਪਾਸੇ ਦੇਖੀ ਗਈ ਹੈ। ਸੜਕਾਂ ਦਾ ਬੁਰਾ ਹਾਲ ਹੈ ਅਤੇ ਕਾਰ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਰਪੇਸ਼ ਆ ਰਹੀ ਹੈ। ਏਨੀ ਭਾਰੀ ਬਰਫਬਾਰੀ ਕਈ ਵਰ੍ਹਿਆਂ ਬਾਦ ਦੇਖਣ ਨੂੰ ਮਿਲੀ ਹੈ। ਵੈਨਕੂਵਰ ਆਈਲੈਂਡ ਯੂਨੀਵਰਸਿਟੀ, ਕੈਮੋਸੁਨ ਕਾਲਜ ਅਤੇ ਰਾਇਲ ਰੋਡਜ਼ ਯੂਨੀਵਰਸਿਟੀ ਵੀ ਬੰਦ ਹਨ। ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਨੇ ਹੈਲੀਜੇਟ ਇੰਟਰਨੈਸ਼ਨਲ ਅਤੇ ਹਾਰਬਰ ਏਅਰ ਦੀਆਂ ਕਈ ਇਨਬਾਉਂਡ ਅਤੇ ਆਊਟਬਾਉਂਡ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੂੰ ਆਉਣ ਵਾਲੀਆਂ ਉਡਾਣਾਂ ਨੂੰ ਵੀ ਅਸਥਾਈ ਤੌਰ ‘ਤੇ ਮੁਅੱਤਲ ਕਰਨਾ ਪਿਆ ਹੈ ਅਤੇ ਬਹੁਤ ਸਾਰੇ ਰਵਾਨਗੀ ਵਾਲੇ ਜਹਾਜ਼ਾਂ ਨੂੰ ਆਪਣੇ ਗੇਟਾਂ ‘ਤੇ ਰੁਕਣ ਲਈ ਮਜ਼ਬੂਰ ਕਰ ਦਿੱਤਾ ਹੈ, ਜਦੋਂ ਕਿ ਬੀਸੀ ਫੈਰੀਜ਼ ਨੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ 20 ਤੋਂ ਵੱਧ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਹੈ।
Latest News, Punjab News, read most reliable Punjabi Khabran on website World Media USA
wmusa2022
0
Tags :