NRI ਜੋੜੇ ਨੇ ਸਦਾ ਵਿਆਹ ਰਚਾ ਕੇ ਮਿਸਾਲ ਪੈਦਾ ਕੀਤੀ
ਬੁਰਜ ਹਰੀਕਾ : ਵਕੀਲ ਸਿੰਘ ਬਰਾੜ ਵਾਸੀ ਬੁਰਜ ਹਰੀਕਾ ਦੀ ਸਪੁੱਤਰੀ ਰਮਨਦੀਪ ਕੌਰ ਆਸਟ੍ਰੇਲੀਆ ਦਾ ਵਿਆਹ ਭਵਨਪ੍ਰੀਤ ਸਿੰਘ ਸਪੁੱਤਰ ਸੁਰਿੰਦਰ ਸਿੰਘ ਵਾਸੀ ਬਲਿਆਲੀ (ਮੋਹਾਲੀ) ਵਾਸੀ ਨਾਲ ਬੜੇ ਸਾਦੇ ਢੰਗ ਨਾਲ ਪਿੰਡ ਬੁਰਜ ਹਰੀਕਾ ਦੇ ਗੁਰਦੁਆਰਾ ਨਿਸਾਨ ਸਾਹਿਬ ਵਿਖੇ ਹੋਇਆ,|
ਹਰਦੀਪ ਸਿੰਘ ਬਰਾੜ ਆਸਟ੍ਰੇਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡਾ ਕੁੜੀ ਦੋਵੇ ਆਸਟ੍ਰੇਲੀਆ ਰਹਿੰਦੇ ਹੋਇਆ ਨੇ ਬਿਨਾ ਕਿਸੇ ਦਾਜ ਦਹੇਜ ਤੇ ਸਾਦਾਪਣ ਅਪਣੋਦੇ ਹੋਇਆ ਗੁਰਦੁਆਰਾ ਸਾਹਿਬ ਚ ਆਨੰਦ ਕਾਰਜ ਕਰਵਾਏ ਜਿੱਥੇ ਸਾਰਾ ਪਿੰਡ ਇਸ ਦੀ ਖੂਬ ਸਲੋਹਤਾ ਕਰ ਰਿਹਾ ਹੈ|
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ NRI ਵੀਰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾ ਸਾਡੇ ਬਹੁਤ ਸਾਰੇ ਲੋਕ ਬੇਲੋੜੇ ਖਰਚਿਆਂ ਤੋ ਬੱਚ ਸਕਦੇ ਨੇ,, ਇਸ ਸਮੇ ਗੁਰਦੁਆਰਾ ਕਮੇਟੀ ਤੇ ਨਗਰ ਨਿਵਾਸੀਆਂ ਨੇ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਇਸ ਸਮੇ ਪ੍ਰਧਾਨ ਨਛੱਤਰ ਸਿੰਘ, ਖਜਾਨਚੀ ਨਿਰਮਲ ਸਿੰਘ, ਨਿਰਭੈ ਸਿੰਘ , ਸੁਖਮੰਦਰ ਸਿੰਘ ,ਭਰਪੂਰ ਸਿੰਘ, ਸੁਖਰਾਜ ਸਿੰਘ ਬਰਾੜ ,ਸਤਨਾਮ ਸਿੰਘ ਬਰਾੜ, ਬਲੋਰ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਹਰਦੀਪ ਸਿੰਘ ਬਰਾੜ,ਨੰਬਰਦਾਰ ਸਮਸ਼ੇਰ ਸਿੰਘ,ਭੁਪਿੰਦਰ ਸਿੰਘ ਬਰਾੜ, ਹਰਮਣ ਸਿੰਘ ਬਰਾੜ ਕੁਲਬੀਰ ਸਿੰਘ, ਜਗਦੀਸ਼ ਸਿੰਘ, ਬਲਵਿੰਦਰ ਸਿੰਘ ਹਾਜਰ ਸਨ
- ਸਤਨਾਮ ਬੁਰਜ ਹਰੀਕਾ