Jobs

ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ Punjab Cabinet ਨੇ ਲਏ ਅਹਿਮ ਫੈਸਲੇ !

Share
ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ Punjab Cabinet ਨੇ ਲਏ ਅਹਿਮ ਫੈਸਲੇ !

Chandigarh: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ‘ਚ ਪੰਜਾਬ ਦੇ ਹੱਕ ਵਿੱਚ ਅਤੇ ਪੰਜਾਬ ਦੇ ਨੌਜਵਾਨਾਂ ਦੇ ਹੱਕ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਪਿਛਲੀਆਂ ਸਰਕਾਰਾਂ ਜਾਣ ਦੇ ਆਖਰੀ ਸਾਲ ‘ਚ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੀਆਂ ਸਨ, ਉੱਥੇ ਹੀ ਕਈ ਅਜਿਹੀਆਂ ਸਕੀਮਾਂ ਸ਼ੁਰੂ ਕਰਦੀਆਂ ਸਨ ਜੋ ਸ਼ੁਰੂ ਨਹੀਂ ਹੁੰਦੀਆਂ ਸਨ ਜਿਨ੍ਹਾਂ ਬਾਰੇ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ Punjab Police ਦੀ ਭਰਤੀ ਦੌਰਾਨ ਨੌਜਵਾਨਾਂ ਲਈ ਸਾਲ ਭਰ ਭਰਤੀ ਕਰੇਗੀ, ਜਿਸ ਵਿਚ 1800 ਪੋਸਟਾਂ ਦੀ ਹਰ ਸਾਲ ਭਰਤੀ ਹੋਇਆ ਕਰੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ‘ਚ ਕੋਈ ਅਸਾਮੀ ਖਾਲੀ ਨਹੀਂ ਰਹੇਗੀ। ਹਰ ਸਾਲ 1800 ਸਿਪਾਹੀਆਂ ਦੀ ਭਰਤੀ ਹੋਵੇਗੀ। 300 ਸਬ ਇੰਸਪੈਕਟਰਾਂ (Sub Inspector Recruitment) ਦੀ ਭਰਤੀ ਹੋਵੇਗੀ। 15 ਤੋਂ 30 ਸਤੰਬਰ ਤਕ ਫਿਜ਼ੀਕਲ ਟੈਸਟ ਹੋਣਗੇ। ਹਰੇਕ ਸਾਲ ਜਨਵਰੀ ‘ਚ ਸ਼ੁਰੂਆਤ ਤੇ ਮਈ ਤੇ ਜੂਨ ‘ਚ ਇਮਤਿਹ‍ਾਨ ਹੋਵੇਗਾ ਤੇ ਨਵੰਬਰ ‘ਚ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸੇ ਤਰ੍ਹਾਂ 710 ਪਟਵਾਰੀ ਭਰਨ (Patwari Recruitment) ਦਾ ਫੈਸਲਾ ਲਿਆ ਗਿਆ ਹੈ। NCC ਦੀਆਂ ਖਾਲੀ 203 ਪੋਸਟ ਭਰਨ ਦਾ ਫੈਸਲਾ ਲਿਆ ਗਿਆ ਹੈ। ਗ਼ੈਰ ਚਾਈ ਲਈ ਜਿਹੜੇ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਸ ਵਿਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਰੈਵੀਨਿਊ ਵਧੇ ਅਤੇ 186 ਕਰੋੜ ਰੁਪਏ ਮੁਨਾਫ਼ੇ ਦੀ ਉਮੀਦ ਹੈ। ਕਰੱਸ਼ਰ ਨੀਤੀ ‘ਚ ਠੇਕੇਦਾਰਾਂ ਨੂੰ ਜਿਹੜੀ ਕਿਸ਼ਤ ਭਰਨ ‘ਚ ਮੁਸ਼ਕਲ ਸੀ, ਉਹ ਹੁਣ 6 ਮਹੀਨੇ ‘ਚ ਭਰ ਸਕਣਗੇ।

Latest News, Punjab News, read most reliable Punjabi Khabran on website World Media USA

Leave a Reply

Your email address will not be published. Required fields are marked *