NEWARK (USA) ਜਾਣ ਵਾਲੀ ਜੈੱਟ ਬਲਿਊ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ
USA : ਨਿਊਆਰਕ ਜਾਣ ਵਾਲੀ ਜੈੱਟ ਬਲਿਊ (JETBLUE, Bomb Threat) ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ ਨੂੰ ਤੁਰੰਤ ਖਾਲੀ ਕਰਵਾਏ ਜਾਣ ਦੀ ਖ਼ਬਰ ਹੈ। ਇਸ ਮਾਮਲੇ ‘ਚ ਪੁਲੀਸ ਵੱਲੋਂ ਇੱਕ ਵਿਆਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।
USA : ਨਿਊਆਰਕ ਜਾਣ ਵਾਲੀ ਜੈੱਟ ਬਲਿਊ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ ਨੂੰ ਤੁਰੰਤ ਖਾਲੀ ਕਰਵਾਏ ਜਾਣ ਦੀ ਖ਼ਬਰ ਹੈ। ਇਸ ਮਾਮਲੇ ‘ਚ ਪੁਲੀਸ ਨੇ ਇੱਕ ਵਿਆਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਸੰਭਾਵਿਤ ਖ਼ਤਰੇ ਦੀ ਸੂਹ ਮਿਲਣ ‘ਤੇ ਇਕ ਬੰਬ ਦਸਤੇ ਵੱਲੋਂ ਬੁੱਧਵਾਰ ਨੂੰ ਉਰਲਾਡੋਂ ਤੋਂ ਨਿਊਆਰਕ ਲਈ ਜੈੱਟ ਬਲਿਊ ਦੀ ਉਡਾਣ ਦੀ ਜਾਂਚ ਕੀਤੀ ਗਈ। ਪੋਰਟ ਅਥਾਰਟੀ ਅਨੁਸਾਰ, ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ । ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਪੁਲੀਸ ਨੇ ਅਜੇ ਤੱਕ ਸ਼ੱਕੀ ਵਿਅਕਤੀ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ। ਜੈੱਟ ਬਲਿਊ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੈੱਟ ਬਲਿਊ ਫਲਾਈਟ 2028 ਦੇ ਨਿਊਆਰਕ ਵਿੱਚ ਉਤਰਨ ਤੋਂ ਬਾਅਦ ਏਅਰਪੋਰਟ ਦੇ ਇੱਕ ਸੁਰੱਖਿਅਤ ਖੇਤਰ ਵਿੱਚ ਖੜਾ ਕੀਤਾ ਗਿਆ ਹੈ । ਜਹਾਜ਼ ਵਿਚ ਲਗਭਗ 100 ਲੋਕ ਸਵਾਰ ਸਨ। ਜਹਾਜ਼ ਦੇ ਉਤਰਨ ਤੋਂ ਬਾਅਦ ਉਸ ਨੂੰ ਖਾਲੀ ਕਰ ਦਿੱਤਾ ਗਿਆ ਸੀ ।
Latest News, Punjab News, read most reliable Punjabi Khabran on website World Media USA